ਗਰਮੀ ਦੀਆਂ ਛੁੱਟੀਆਂ 23 ਮਈ 2026 ਤੋਂ, ਸਰਦੀਆਂ ਦੀਆਂ ਛੁੱਟੀਆਂ 26 ਦਸੰਬਰ 2026 ਤੋਂ ਸ਼ੁਰੂ
ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਾਲ 2026 ਦੀਆਂ ਛੁੱਟੀਆਂ ਦਾ ਅਧਿਕਾਰਕ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਹੁਕਮ ਐਸਟੈਬਲਿਸਮੈਂਟ ਬ੍ਰਾਂਚ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਸਾਰੇ ਸਕੂਲਾਂ ਵਿੱਚ ਲਾਗੂ ਹੋਵੇਗਾ।
ਚੰਡੀਗੜ੍ਹ ਸਕੂਲਾਂ ਦੀਆਂ 2026 ਛੁੱਟੀਆਂ ਦਾ ਸ਼ੈਡਿਊਲ ਜਾਰੀ
ਗਰਮੀ ਦੀਆਂ ਛੁੱਟੀਆਂ
ਸਰਕਾਰੀ ਹੁਕਮਾਂ ਅਨੁਸਾਰ ਗਰਮੀ ਦੀਆਂ ਛੁੱਟੀਆਂ 23 ਮਈ 2026 ਤੋਂ 30 ਜੂਨ 2026 ਤੱਕ ਰਹਿਣਗੀਆਂ। ਇਹ ਕੁੱਲ 39 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ।
ਹਾਲਾਂਕਿ 29 ਅਤੇ 30 ਜੂਨ ਨੂੰ ਅਧਿਆਪਕਾਂ ਲਈ ਕੰਮਕਾਜੀ ਦਿਨ ਰਹੇਗਾ।
ਆਟਮ ਬ੍ਰੇਕ
ਸਕੂਲਾਂ ਵਿੱਚ ਆਟਮ ਬ੍ਰੇਕ 7 ਨਵੰਬਰ 2026 ਤੋਂ 11 ਨਵੰਬਰ 2026 ਤੱਕ ਰਹੇਗੀ। ਇਹ 5 ਦਿਨਾਂ ਦੀ ਛੁੱਟੀ ਹੋਵੇਗੀ।
ਸਰਦੀਆਂ ਦੀਆਂ ਛੁੱਟੀਆਂ
ਵਿੰਟਰ ਬ੍ਰੇਕ 26 ਦਸੰਬਰ 2026 ਤੋਂ 7 ਜਨਵਰੀ 2027 ਤੱਕ ਮਨਾਈ ਜਾਵੇਗੀ। ਇਹ ਛੁੱਟੀਆਂ ਕੁੱਲ 13 ਦਿਨਾਂ ਲਈ ਹੋਣਗੀਆਂ।
ਲੋਕਲ ਛੁੱਟੀਆਂ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਲੋਕਲ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ:
28 ਅਗਸਤ 2026 — ਰੱਖੜੀ
29 ਅਕਤੂਬਰ 2026 — ਕਰਵਾ ਚੌਥ
ਇਸ ਤੋਂ ਇਲਾਵਾ ਇੱਕ ਹੋਰ ਛੁੱਟੀ ਸਕੂਲ ਦੇ ਪ੍ਰਿੰਸੀਪਲ ਜਾਂ ਹੈੱਡ ਵੱਲੋਂ ਆਪਣੀ ਸੁਵਿਧਾ ਅਨੁਸਾਰ ਘੋਸ਼ਿਤ ਕੀਤੀ ਜਾ ਸਕਦੀ ਹੈ।
ਦੂਜਾ ਸ਼ਨੀਵਾਰ ਰਹੇਗਾ ਛੁੱਟੀ
ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਹਰ ਮਹੀਨੇ ਦਾ ਦੂਜਾ ਸ਼ਨੀਵਾਰ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀ ਵਜੋਂ ਮਨਾਇਆ ਜਾਵੇਗਾ।
ਇਹ ਆਦੇਸ਼ 27 ਅਪ੍ਰੈਲ 2026 ਨੂੰ ਜਾਰੀ ਕੀਤੇ ਗਏ ਹਨ। ਸਿੱਖਿਆ ਸਕੱਤਰ ਪ੍ਰੇਰਣਾ ਪੂਰੀ IAS ਦੇ ਦਸਤਖ਼ਤ ਨਾਲ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
