12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਈ ਅਹਿਮ ਖਬਰ: ਬੋਰਡ ਦੇ ਪੇਪਰਾਂ ਤੋਂ ਪਹਿਲਾਂ ਕਰਵਾਏ ਜਾਣਗੇ ਐਕਸਪੋਜ਼ਰ ਵਿਜਟ
ਪੰਜਾਬ ਰਾਜ ਵਿਦਿਕ ਖੋਜ ਅਤੇ ਸਿਖਲਾਈ ਪਰਿਸ਼ਦ ਵੱਲੋਂ ਪੰਜਾਬ ਦੀ ਸਰਕਾਰੀ ਸਕੂਲਾਂ ਵਿੱਚ ਪੜਦੇ ਬਾਰਵੀਂ ਜਮਾਤ ਦੇ ਸਾਇੰਸ ਅਤੇ ਕਮਰਸ ਸਟਰੀਮਦੇਵ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜਟ ਦਾ ਐਲਾਨ ਕੀਤਾ ਗਿਆ ਹੈ। ਐਸੀ ਈਆਰਟੀ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕਮਰਸ ਅਤੇ ਸਾਇੰਸ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜਿਟ ਦਾ ਐਲਾਨ ਕੀਤਾ ਗਿਆ ਹੈ। ਇਸ ਵਿਜਿਟ ਲਈ 200 ਰੁਪਏ ਪ੍ਰਤੀ ਵਿਦਿਆਰਥੀ ਫੰਡ ਜਾਰੀ ਕੀਤੇ ਜਾਣਗੇ।
ਇਹਨਾਂ ਵਿਜਿਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵਿਸ਼ੇਸ਼ ਗਿਆਨ ਅਤੇ ਮੁਹਾਰਤ ਪ੍ਰਧਾਨ ਕਰਨਾ ਹੈ ਜਿਸ ਨਾਲ ਉਸ ਨੂੰ ਆਪਣੇ ਵਿਸ਼ਿਆਂ ਦੇ ਵਿੱਚ ਰੁਚੀ ਪੈਦਾ ਹੋਵੇਗੀ ਅਤੇ ਗਿਆਨ ਵਿੱਚ ਵਾਧਾ ਹੋਵੇਗਾ। ਇਸ ਪੱਤਰ ਦੇ ਨਾਲ ਹਰ ਜ਼ਿਲ੍ਹੇ ਵਿੱਚ ਕਿਹੜੀ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਵਿਜਿਟ ਕਰਵਾਇਆ ਜਾਣਾ ਹੈ ਉਹਨਾਂ ਥਾਵਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਨਾਂ ਵਿੱਚ ਸਕੂਲ ਆਪਣੀ ਸੁਵਿਧਾ ਅਨੁਸਾਰ ਬੱਚਿਆਂ ਨੂੰ ਉਸ ਥਾਵਾਂ ਤੇ ਵਿਜਿਟ ਕਰਵਾ ਸਕਦੇ ਹਨ।