Soe & Meritorious Admission Seat Cancel Update
2.0 SOE ਸਕੂਲਾਂ ਅਤੇ Meritorious ਸਕੂਲਾਂ ਵਿੱਚ ਦਾਖਲੇ ਲਈ ਕਾਊਸਲਿੰਗਾਂ ਦੌਰਾਨ ਦਾਖਲ ਹੋਏ ਵਿਦਿਆਰਥੀਆਂ ਵੱਲੋਂ ਸੀਟਾਂ ਬਦਲਣ ਲਈ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਸਨਮੁੱਖ ਵਿਭਾਗ ਵੱਲੋਂ ਅਜਿਹੇ ਵਿਦਿਆਰਥੀ, ਜਿਹੜੇ ਸਕੂਲ ਆਫ ਐਮੀਨੈਂਸ ਵਿੱਚ ਅਲਾਟ ਕੀਤੀ ਗਈ ਸੀਟ ਛੱਡ ਕੇ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਜਿਹੜੇ ਮੈਰੀਟੋਰੀਅਸ ਸਕੂਲ ਵਿੱਚ ਅਲਾਟ ਕੀਤੀ ਗਈ ਸੀਟ ਛੱਡ ਕੇ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ. ਨੂੰ ਮਿਤੀ 05-06-2024 ਤੱਕ ਇੱਕ ਵਾਰ ਸੀਟ ਰੱਦ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।
3.0 ਜਿਹੜੇ ਵਿਦਿਆਰਥੀ ਸਕੂਲ ਆਫ ਐਮੀਨੈਂਸ ਵਿੱਚੋਂ ਆਪਣੀ ਸੀਟ ਰੱਦ ਕਰਵਾਕੇ ਮੈਰੀਟੋਰੀਅਸ ਸਕੂਲ ਵਿੱਚ ਸੀਟ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਵਿਦਿਆਰਥੀ ਅਲਾਟ ਹੋਏ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਵਿੱਚ ਮਿਤੀ 05.06.2024 ਤੱਕ ਮਾਤਾ-ਪਿਤਾ ਤੋਂ
ਹਸਤਾਖਰਿਤ ਅਰਜ਼ੀ ਜਮ੍ਹਾ ਕਰਵਾਕੇ ਆਪਣੀ ਸੀਟ ਰੱਦ ਕਰਵਾ ਸਕਦੇ ਹਨ। ਮਿਤੀ 05.06.2024 ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ/ਕਿਸੇ ਵੀ ਵਿਦਿਆਰਥੀ ਦੀ ਸੀਟ ਰੱਦ ਨਹੀਂ ਕੀਤੀ ਜਾਵੇਗੀ। ਜੇਕਰ ਵਿਦਿਆਰਥੀ ਵੱਲੋਂ ਪਹਿਲਾਂ ਵੀ ਇਸ ਸਬੰਧੀ ਅਰਜ਼ੀ ਭੇਜੀ ਗਈ ਹੈ, ਫਿਰ ਵੀ ਉਹ ਨਵੀਂ ਅਰਜ਼ੀ ਸਬੰਧਤ ਸਕੂਲ ਵਿੱਚ ਜਮ੍ਹਾਂ ਕਰਵਾਏਗਾ ਭਾਵ ਜਨਤਕ ਸੂਚਨਾ ਤੋਂ ਪਹਿਲਾਂ ਪ੍ਰਾਪਤ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
4.0 ਸੀਟਾਂ ਰੱਦ ਕਰਨ ਸਬੰਧੀ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਮੈਰੀਟੋਰੀਅਸ ਸਕੂਲ ਵਿੱਚ ਸੀਟ ਰੱਦ ਕਰਵਾਉਣ ਵਾਲਾ ਵਿਦਿਆਰਥੀ ਦੁਬਾਰਾ ਕਿਸੇ ਵੀ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਨਹੀਂ ਹੋਵੇਗਾ। ਇਸੇ ਤਰ੍ਹਾਂ ਸਕੂਲ ਆਫ ਐਮੀਨੈਂਸ ਵਿੱਚੋਂ ਸੀਟ ਰੱਦ ਕਰਵਾਉਣ ਵਾਲਾ ਵਿਦਿਆਰਥੀ ਦੁਬਾਰਾ ਕਿਸੇ ਵੀ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਪ੍ਰਾਪਤ ਨਹੀਂ ਕਰ ਸਕੇਗਾ ਅਤੇ ਇਸ ਸਬੰਧੀ ਕਿਸੇ ਵੀ ਵਿਦਿਆਰਥੀ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ। ਸੀਟਾਂ ਰੱਦ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਕੂਲ ਆਫ ਐਮੀਨੈਂਸ ਜਾਂ Meritorious ਸਕੂਲਾਂ ਵਿੱਚ ਸੀਟ ਖਾਲੀ ਹੋਣ ਦੀ ਸੂਰਤ ਵਿੱਚ ਹੀ ਅਲਾਟ ਕੀਤੀ ਜਾਵੇਗੀ।