PSEB ਸਰਟੀਫਿਕੇਟ ਦੀ ਦੂਜੀ ਪ੍ਰਾਪਤ ਕਰਨਾ ਹੋਇਆ ਆਸਾਨ,ਬੋਰਡ ਵੱਲੋਂ ਸਾਰੀ ਪ੍ਰਕਿਰਿਆ ਨੂੰ ਸਰਲ ਕਰ ਦਿੱਤਾ ਗਿਆ ਹੈ
ਪੰਜਾਬ ਸਕੂਲ ਸਿੱਖਿਆ ਬੋਰਡ
ਨੋਟੀਫਿਕੇਸ਼ਨ
ਆਮ ਪਬਲਿਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਆਪਣੇ ਸਰਟੀਫਿਕੇਟਾਂ ਦੀ ਸੈਕੰਡ ਕਾਪੀ (ਡੁਪਲੀਕੇਟ ਕਾਪੀ) ਪ੍ਰਾਪਤ ਕਰਨ ਲਈ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਇਸ ਸਾਰੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ। ਮੌਜੂਦਾ ਪ੍ਰਕਿਰਿਆ ਵਿੱਚ ਅਜਿਹਾ ਸਰਟੀਫਿਕੇਟ ਜਾਰੀ ਕਰਨ ਲਈ ਲਗਭਗ 37 ਪੜਾਅ (steps) ਹੁੰਦੇ ਸਨ, ਪ੍ਰੰਤੂ ਇਸ ਨੂੰ ਸਰਲ ਕਰਦਿਆਂ ਹੋਇਆਂ ਹੁਣ ਕੇਵਲ 4 ਪੜਾਅ (steps) ਹੀ ਰਹਿ ਗਏ ਹਨ। ਆਮ ਪਬਲਿਕ ਦੁਆਰਾ ਇਸ ਸਬੰਧ ਵਿੱਚ ਆਪਣੀ ਅਰਜ਼ੀ ਹੇਠ ਲਿਖੇ ਅਨੁਸਾਰ ਦਿੱਤੀ ਜਾ ਸਕਦੀ ਹੈ ਅਤੇ ਬੋਰਡ ਦੁਆਰਾ ਅਜਿਹੀਆਂ ਅਰਜ਼ੀਆਂ ਦਾ ਨਿਪਟਾਰਾ ਸਮਾਂ-ਬੱਧ ਤਰੀਕੇ ਨਾਲ 3 ਦਿਨਾਂ ਵਿੱਚ ਕੀਤਾ ਜਾਵੇਗਾ। ਆਮ ਪਬਲਿਕ ਨੂੰ ਆਪਣੀਆਂ ਇਸ ਤਰ੍ਹਾਂ ਦੀਆਂ ਅਰਜ਼ੀਆਂ ਲਈ ਬੋਰਡ ਜਾਂ ਬੋਰਡ ਦੇ ਹੋਰ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਨਵੀਂ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੈ:-
1. 'ਡੁਪਲੀਕੇਟ ਸਰਟੀਫਿਕੇਟ' ਦਾ ਨਾਂ ਬਦਲ ਕੇ 'ਸਰਟੀਫਿਕੇਟ ਦੀ ਦੂਜੀ ਕਾਪੀ' (Second Copy of Certificate) ਰੱਖ ਦਿੱਤਾ ਗਿਆ ਹੈ।
2. ਬੋਰਡ ਦੁਆਰਾ ਇਸ ਸਬੰਧੀ ਸਾਰੀਆਂ ਅਰਜ਼ੀਆਂ ਆਨ-ਲਾਈਨ ਮਾਧਿਅਮ ਰਾਹੀਂ ਹੀ ਪ੍ਰਾਪਤ ਕੀਤੀਆਂ ਜਾਣਗੀਆਂ।
3. ਇਸ ਸਬੰਧੀ ਲੋੜੀਂਦੀ ਫੀਸ ਵੀ ਆਨ-ਲਾਈਨ ਹੀ ਪ੍ਰਾਪਤ ਕੀਤੀ ਜਾਵੇਗੀ, ਜਿਸਦੇ ਲਈ ਬੋਰਡ ਦੁਆਰਾ ਇੱਕ ਪੇਮੈਂਟ ਗੇਟਵੇਅ ਵੀ ਤਿਆਰ ਕਰ ਲਿਆ ਗਿਆ ਹੈ।
14. ਦਰਖਾਸਤ-ਕਰਤਾ ਉਮੀਦਵਾਰ ਦੁਆਰਾ ਆਨਲਾਈਨ ਦਰਖਾਸਤ ਦੇਣ ਅਤੇ ਲੋੜੀਂਦੀ ਫੀਸ ਜਮ੍ਹਾ ਕਰਵਾਉਣ ਉਪਰੰਤ ਉਸ ਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਉਸਦੀ ਦਰਖਾਸਤ ਦੇ ਸਬੰਧ ਵਿੱਚ ਉਸਦੇ ਮੋਬਾਇਲ ਤੇ ਟੈਕਸਟ ਮੈਸਜ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ ਅਤੇ ਉਹ ਇਸ ਰਜਿਸਟ੍ਰੇਸ਼ਨ ਨੰਬਰ ਰਾਹੀਂ ਆਪਣੀ ਅਰਜ਼ੀ ਦਾ ਸਟੇਟਸ ਵੀ ਚੈੱਕ ਕਰ ਸਕੇਗਾ।
ਆਮ ਪਬਲਿਕ ਨੂੰ ਇਸ ਸਬੰਧ ਵਿੱਚ ਬੇਨਤੀ ਹੈ ਕਿ ਉਕਤ ਸਰਟੀਫਿਕੇਟ ਪ੍ਰਾਪਤ ਕਰਨ ਲਈ ਕੇਵਲ ਆਨ-ਲਾਈਨ ਵਿਧੀ ਰਾਹੀਂ ਹੀ ਅਪਲਾਈ ਕੀਤਾ ਜਾਵੇ, ਤਾਂ ਜੋ ਅਜਿਹੇ ਸਰਟੀਫਿਕੇਟਾ ਨੂੰ ਜਾਗੋ ਕਰਨ ਦੇ ਕੰਮ ਦਾ ਨਿਪਟਾਰਾ ਬੋਰਡ ਵੱਲੋਂ ਸਮਾਂ-ਬੱਧ ਤਰੀਕੇ ਨਾਲ ਕੀਤਾ ਜਾ ਸਕੇ ਅਤੇ ਆਮ ਪਬਲਿਕ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।