ਐਤਵਾਰ ਨੂੰ ਛੁੱਟੀ ਕਿਉ ਹੁੰਦੀ ਹੈ: Sunday Holiday
digitechgyan
May 28, 2023
ਐਤਵਾਰ ਦੀ ਛੁੱਟੀ: ਆਨੰਦ ਭਰਿਆ ਤੇ ਸੋਹਣਾ ਦਿਨ
ਐਤਵਾਰ ਵਾਲੇ ਦਿਨ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਅਤੇ ਇਸ ਦਿਨ ਸਾਰੇ ਹੀ ਇਸ ਛੁੱਟੀ ਦਾ ਅਨੰਦ ਲੈਂਦੇ ਹਨ । ਆਪਣਾ ਬਹੁਤ ਹੀ ਸੋਹਣਾ ਦਿਨ ਬਤੀਤ ਕਰਦੇ ਹਨ। ਪਰ ਐਤਵਾਰ ਦੀ ਹੀ ਛੁੱਟੀ ਕਿਉਂ ਹੁੰਦੀ ਹੈ, ਕਿਉਂ ਮਿਲਿਆ ਅਤੇ ਕਿਵੇਂ ? ਆਓ ਇਸ ਬਾਰੇ ਜਾਣਦੇ ਹਾਂ।
10 ਜੂਨ 1890 ਨੂੰ ਪਹਿਲੀ ਵਾਰ ਐਤਵਾਰ ਨੂੰ ਛੁੱਟੀ ਵਜੋਂ ਸਵੀਕਾਰ ਕੀਤਾ ਗਿਆ ਸੀ। ਅੰਗਰੇਜ਼ਾਂ ਦੇ ਰਾਜ ਵਿਚ ਮਜ਼ਦੂਰਾਂ ਨੂੰ ਹਫ਼ਤੇ ਦੇ ਸੱਤ ਦਿਨ ਹੀ ਲਗਾਤਾਰ ਕੰਮ ਕਰਨਾ ਪੈਂਦਾ ਸੀ। ਇਸ ਕਾਰਨ ਉਸ ਸਮੇਂ ਦੇ ਆਗੂ ਨਰਾਇਣ ਮੇਘਾ ਜੀ ਲੋਖੰਡੇ ਨੇ ਮਜ਼ਦੂਰਾਂ ਲਈ ਹਫਤੇ ਵਿਚ ਇਕ ਦਿਨ ਦੀ ਛੁੱਟੀ ਦੀ ਮੰਗ ਕੀਤੀ।ਪਰ ਅੰਗਰੇਜਾਂ ਨੇ ਉਨ੍ਹਾਂ ਦੀ ਤਜਵੀਜ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । 7 ਸਾਲ ਦੀ ਲਗਾਤਾਰ ਲੜਾਈ ਤੋਂ ਬਾਅਦ ਅੰਤ ਵਿੱਚ ਅੰਗਰੇਜ਼ਾਂ ਨੇ ਉਨ੍ਹਾਂ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ।ਜਿਸ ਤੋਂ ਬਾਅਦ ਹਫ਼ਤੇ ਦੇ ਆਖ਼ਰੀ ਦਿਨ ਯਾਨੀ ਕਿ ਐਤਵਾਰ ਨੂੰ ਛੁੱਟੀ ਦੇ ਤੌਰ ਤੇ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਓਸ ਸਮੇਂ ਤੋਂ ਐਤਵਾਰ ਨੂੰ ਛੁੱਟੀ ਦੇ ਤੌਰ ਤੇ ਦਿੱਤਾ ਜਾਂਦਾ ਹੈ।