ਅੰਤਰ ਜ਼ਿਲਾ ਬਦਲੀਆਂ ਦੇ ਆਰਡਰ ਜਾਰੀ : Inter District Transfer Order
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਕਰਕੇ ਬਦਲੀਆਂ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ......
ਪੰਜਾਬ ਦੇ ਅਧਿਆਪਕਾਂ ਦੀਆਂ ਅੰਤਰ ਜ਼ਿਲਾ ਬਦਲੀਆਂ ਦੇ ਆਰਡਰ ਆਨਲਾਈਨ ਜਾਰੀ ਕੀਤੇ ਗਏ ਹਨ।
ਅੰਤਰ ਜ਼ਿਲਾ ਬਦਲੀ ਕਰਵਾਉਣ ਵਾਸਤੇ ਸੂਬੇ ਦੇ ਕੁੱਲ 1428 ਅਧਿਆਪਕਾਂ ਆਨਲਾਈਨ ਵਿਧੀ ਰਾਹੀਂ ਅਪਲਾਈ ਕੀਤਾ ਸੀ, ਜਿੰਨਾਂ ਵਿੱਚੋਂ 736 ਬਦਲੀਆਂ ਦੇ ਆਰਡਰ ਜਾਰੀ ਕੀਤੇ ਗਏ ਹਨ।
ਸਕੂਲ ਅਮਲੇ ਦੇ 68 ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 63 ਬਦਲੀਆਂ ਕੀਤੀਆਂ ਗਈਆਂ ਹਨ।
ਇਹ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ ਤੇ ਆਨਲਾਈਨ ਕੀਤੀਆਂ ਗਈਆਂ ਹਨ।
ਪਾਰਦਰਸ਼ਤਾ ਨੂੰ ਕਾਇਮ ਰੱਖਦਿਆਂ ਅਪਲਾਈ ਕਰਨ ਵਾਲੇ ਹਰ ਅਧਿਆਪਕ ਦੀ ਮੁਕੰਮਲ ਮੈਰਿਟ ਲਿਸਟ ਵੀ ਵੈਬਸਾਈਟ ਤੇ ਅਪਲੋਡ ਹੋਵੇਗੀ।
ਇਸਤੋਂ ਬਾਅਦ ਤੀਜੇ ਗੇੜ ਵਿੱਚ ਆਪਸੀ ਬਦਲੀਆਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ।
ਮੇਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਪੂਰੇ ਅਧਿਆਪਕ ਹੋਣ ਅਤੇ ਘਰਾਂ ਤੋਂ ਦੂਰ-ਦੁਰੇਡੇ ਸੇਵਾ ਕਰ ਕਰੇ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨੇੜੇ ਅਡਜਸਟ ਕੀਤਾ ਜਾਵੇ।