ਗਰਮੀ ਤੋਂ ਮਿਲੇਗੀ ਰਾਹਤ: ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿਖਵਾਣੀ
#ਮੀਂਹਹਨੇਰੀਅਲਰਟ #ਗੜ੍ਹੇਮਾਰੀ #ਤੂਫ਼ਾਨ #ਠੰਡਕ
ਦੱਸੇ ਮੁਤਾਬਿਕ ਬੀਤੇ 2-3 ਦਿਨਾ ਤੋੰ ਪੰਜਾਬ ਚ ਲੋ ਵਗ ਰਹੀ ਪਰ ਅੱਜ ਲੋ ਸ਼ਿਖਰਾ ਤੇ ਰਹੀ ਤੇ ਪਾਰਾ 45-45 ਲਾਗੇ ਤੇ ਦਰਜ਼ ਹੋਇਆ ਪਰ ਅਗਲੇ 24-48 ਘੰਟਿਆਂ ਚ ਇਸ ਲੋ/ਲੂ ਤੋਂ ਵੱਡੀ ਰਾਹਤ ਮਿਲ ਜਾਵੇਗੀ।
ਬਹੁਤੀ ਓੁਮੀਦ ਇਹੋ ਹੈ ਕਿ ਕੱਲ੍ਹ ਦੁਪਹਿਰ ਤੇ ਸ਼ਾਮ ਤੱਕ ਹੀ ਪਹਿਲੀ ਗਰਜ-ਲਿਸ਼ਕ ਨਾਲ ਟੁੱਟਵੀਂ ਬਰਸਾਤੀ ਕਾਰਵਾਈ(25-50%) ਨਾਲ ਪਹਿਲੀ ਹਨੇਰੀ ਆਣ ਸਕਦੀ ਹੈ ਪਰ 24 ਨੂੰ ਬਰਸਾਤੀ ਕਾਰਵਾਈ ਹੋਰ ਵੀ ਵੱਡੇ ਪੱਧਰ(75-100%) ਤੇ ਹੋਣ ਦੀ ਓੁਮੀਦ ਹੈ ਪੰਜਾਬ/ਹਰਿਆਣਾ ਤੇ ਓੁੱਤਰੀ ਰਾਜਸਥਾਨ ਚ ਪਰਸੋਂ ਧੂੜ-ਤੂਫ਼ਾਨ ਨਾਲ ਹਲਕੇ/ਦਰਮਿਆਨੇ ਛਰਾਟੇਂ ਪੈ ਸਕਦੇ ਹਨ। ਕਈ ਖੇਤਰਾ ਚ ਤੂਫ਼ਾਨ ਦੀ ਰਫ਼ਤਾਰ 100-130kph ਤੱਕ ਦਰਜ਼ ਕੀਤੀ ਜਾਵੇਗੀ ।
25-26-27 ਮਈ ਪੱਛਮੀ ਸਿਸਟਮ ਹੋਰ ਜ਼ੋਰ ਫੜੇਗਾ ਇਸ ਦੌਰਾਨ 1-2 ਵਾਰੀ ਬਹੁਤੇ ਖੇਤਰਾ ਚ (50-75%) ਗਰਜ-ਲਿਸ਼ਕ ਤੇ ਠੰਡੀ ਠਾਰ ਤਕੜੀ ਹਨੇਰੀ ਨਾਲ ਮੀਂਹ ਵੀ ਵਧੀਆ ਜਾਣਕਿ ਦਰਮਿਆਨੇ ਤੋ ਭਾਰੀ ਪੈ ਸਕਦਾ ਹੈ ਕਿਤੇ-ਕਿਤੇ ਮੋਟੀ ਗੜ੍ਹੇਮਾਰੀ ਵੀ ਤੇ 2-4 ਥਾਂ ਮਾਇਕਰੋਬਰਸ਼ਟ ਤੂਫ਼ਾਨ ਵੀ ਵੇਖਿਆ ਜਾਵੇਗਾ ਇਸ ਦੌਰਾਨ ਵੀ ਇੱਕ ਤਕੜਾ ਤੂਫ਼ਾਨ ਵੇਖਣ ਨੂੰ ਮਿਲ ਸਕਦਾ ਹੈ ਖਾਸਕਰ 26ਨੂੰ।
ਸੋ ਮੀਂਹ ਹਨੇਰੀਆਂ ਦਾ ਇਹ ਪਹਿਲਾ ਦੌਰ 23-24 ਮਈ ਤੋਂ 27 ਮਈ ਦੌਰਾਨ ਵੇਖਿਆ ਜਾਵੇਗਾ।
28-29 ਸਾਇਦ ਹਲਚਲ ਘੱਟ ਰਹਿ ਸਕਦੀ ਹੈ 30-31 ਅਗਲਾ ਪੱਛਮੀ ਸਿਸਟਮ ਫਿਰ ਬਾਰਿਸ਼ ਤੇ ਹਨੇਰੀਆਂ ਦਾ ਦੌਰ ਹੋਰ ਲੰਮਾ ਕਰੇਗਾ ਜੋਕਿ ਜੂਨ ਦੀ ਸ਼ੁਰੂਆਤ ਤੱਕ ਬਣਿਆ ਰਹਿ ਸਕਦਾ ਹੈ।
ਅਗਲੇ 24-36 ਘੰਟਿਆਂ ਬਾਅਦ ਲੂ ਗਾਇਬ ਹੋ ਜਾਵੇਗੀ ਤੇ ਰਹਿੰਦੀ ਮਈ ਮੌਸਮ ਆਮ ਨਾਲੋਂ ਕਾਫ਼ੀ ਠੰਡਾ ਰਹੇਗਾ ਦਿਨ ਦਾ ਪਾਰਾ 25 ਤੋ 39°c ਡਿਗਰੀ ਦਰਮਿਆਨ ਗੋਤੇ ਲਾਵੇਗਾ । ਰਾਤਾ ਦੀ ਠੰਡਕ ਫਿਰ ਵਾਪਸੀ ਕਰੇਗੀ ਇਸ ਦੌਰਾਨ ਘੱਟੋ-ਘੱਟ ਪਾਰਾ 16 ਤੋੰ 22°c ਦਰਜ਼ ਕੀਤਾ ਜਾਵੇਗਾ।
ਮਈ ਦੇ ਸ਼ੁਰੂਆਤੀ ਦਸ ਦਿਨਾ ਵਾਂਗ ਆਖਰੀ ਹਫਤੇ ਰੁਕ-ਰੁਕ ਹੋਣ ਵਾਲੀ ਇਹ ਬਰਸਾਤੀ ਹਲਚਲ ਕਰਕੇ ਇਹ ਮਈ ਔਸਤ ਨਾਲੋਂ 2-4°c ਘੱਟ ਦਰਜ਼ ਹੋਣ ਤੇ ਠੰਡੀ ਮਈ ਹੋ ਨਿਬੇੜਗੀ ਤੇ ਬਾਰਿਸ਼ਾ ਪੱਖੋ ਵੀ ਔਸਤ ਨਾਲੋਂ ਵਾਧੇ ਚ ਰਹੇਗੀ।
ਵੱਲੋਂ ~ ਮੌਸਮ ਖਿੱਤਾ ਪੰਜਾਬ weather of punjab
ਜਾਰੀ ਕੀਤਾ ~ 8:35Pm 22may