Teacher Transfer 2023 : ਸਿੱਖਿਆ ਮੰਤਰੀ ਵੱਲੋਂ ਬਦਲੀਆਂ ਕਰਾਉਣ ਲਈ ਦਿੱਤਾ ਇਕ ਹੋਰ ਮੌਕਾ
ਬਹੁਤ ਸਾਰੇ ਅਧਿਆਪਕ ਸਾਹਿਬਾਨ ਨੇ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਹਨਾਂ ਦਾ ਬਦਲੀ ਅਪਲਾਈ ਕਰਨ ਸਬੰਧੀ ਡਾਟਾ ਮਿਸਮੈਚ ਹੋਣ ਕਾਰਨ ਉਹ ਬਦਲੀ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ।*
*ਇਸੇ ਤਰ੍ਹਾਂ ਹੀ ਪਹਿਲੇ ਰਾਊਂਡ ਦੀਆਂ ਬਦਲੀਆਂ ਦੌਰਾਨ ਖਾਲੀ ਹੋਏ ਸਟੇਸ਼ਨਾਂ ਤੇ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਦੀ ਵੀ ਵੱਡੀ ਮੰਗ ਸੀ ਕਿ ਉਹਨਾਂ ਨੂੰ ਜ਼ਿਲੇ ਦੇ ਅੰਦਰ ਹੀ ਬਦਲੀ ਕਰਵਾਉਣ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਰਿਹਾਇਸ਼ ਦੇ ਨੇੜੇ/ਪਸੰਦ ਦੇ ਸਟੇਸ਼ਨ ਤੇ ਬਦਲੀ ਕਰਵਾ ਸਕਣ।*
*ਇਹਨਾਂ ਸਾਰੇ ਅਧਿਆਪਕਾਂ ਨੇ ਮਾਣਯੋਗ ਸਿੱਖਿਆ ਮੰਤਰੀ ਜੀ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਡਾਟਾ ਸਹੀ ਕਰਨ ਅਤੇ ਜ਼ਿਲੇ ਦੇ ਅੰਦਰ ਹੀ ਬਦਲੀ ਕਰਵਾਉਣ ਵਾਸਤੇ ਇੱਕ ਮੌਕਾ ਹੋਰ ਦਿੱਤਾ ਜਾਵੇ।*
*ਉਕਤ ਮੰਗ ਦੇ ਮੱਦੇਨਜ਼ਰ ਫ਼ਰਾਖਦਿਲੀ ਦਿਖਾਉਂਦਿਆ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਨੇ ਗਲਤ ਡਾਟੇ ਨੂੰ ਸਹੀ ਕਰਨ ਅਤੇ ਜਿਹੜੇ ਅਧਿਆਪਕ/ਕੰਪਿਊਟਰ ਫੈਕਲਟੀ/ਕਰਮਚਾਰੀ ਮਿਤੀ 20/05/2023 ਨੂੰ ਬਦਲੀ ਕਰਵਾਉਣ ਵਿੱਚ ਸਫਲ ਹੋ ਗਏ ਹਨ, ਉਹਨਾਂ ਨੂੰ ਛੱਡ ਕੇ ਬਾਕੀ ਅਧਿਆਪਕ/ਕੰਪਿਊਟਰ ਫੈਕਲਟੀ/ਕਰਮਚਾਰੀ ਜੋ ਜਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣਾ ਚਾਹੁੰਦੇ ਹਨ, ਨੂੰ ਵਿਸ਼ੇਸ਼ ਮੌਕਾ ਦਿੰਦਿਆਂ ਹੁਕਮ ਕੀਤੇ ਹਨ ਕਿ ਉਹ ਈ-ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ ਕੱਲ ਮਿਤੀ 22/05/2023 ਦੇ ਦੁਪਹਿਰ 2:00 ਵਜੇ ਤੱਕ ਆਪਣਾ ਡਾਟਾ ਦਰੁਸਤ ਕਰਕੇ ਆਪਣੇ ਡੀ.ਡੀ.ਓ. ਕੋਲ਼ੋਂ ਅਪਰੂਵ ਕਰਵਾਉਣ ਅਤੇ ਖਾਲੀ ਦਰਸਾਏ ਸਟੇਸ਼ਨਾਂ ਤੇ ਮਿਤੀ 22/05/2023 ਨੂੰ ਹੀ ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸ਼ਟੇਸ਼ਨ ਚੋਣ ਕਰ ਸਕਦੇ ਹਨ।*
*ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ Log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ।*
*Station Choice ਇਹਨਾਂ ਉਪਲਬਧ ਖਾਲੀ ਸਟੇਸਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ।*