ਪੰਜਾਬ ਬੋਰਡ ਵੱਲੋਂ ਅੱਠਵੀਂ ਦਾ ਨਤੀਜਾ ਜਾਰੀ। ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਕੁੜੀਆਂ ਨੇ ਮਾਰੀ ਬਾਜ਼ੀ
ਪੰਜਾਬ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਡਾ. ਸਤਬੀਰ ਬੇਦੀ ਚੇਅਰਪਰਸਨ ਦੀ ਅਗਵਾਈ ਵਿੱਚ 28 ਅਪ੍ਰੈਲ 2023 ਨੂੰ 8ਵੀਂ ਜਮਾਤ ਸੈਸ਼ਨ 2022-23 ਦਾ ਨਤੀਜਾ ਡਾ. ਵਰਿੰਦਰ ਭਾਟੀਆ, ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ।
ਇਸ ਸ਼ੈਸ਼ਨ ਦੌਰਾਨ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਿਦਿਆਰਥੀ ਪ੍ਰੀਖਿਆ ਵਿੱਚ ਕੁੱਲ 2,98,127 ਬੈਠੇ ਸਨ ਜਿਨ੍ਹਾਂ ਵਿਚੋਂ 2,92,206 ਵਿਦਿਆਰਥੀ ਪਾਸ ਹੋਏ। ਇਸ ਨਤੀਜੇ ਦੀ ਜੋ ਪਾਸ ਪ੍ਰਤੀਸ਼ਤਤਾ ਹੈ ਉਹ 98.1 ਰਹੀ ਹੈ।
8th Result Download Link : Active Soon